ਓਮ ਪ੍ਰਕਾਸ਼ ਬਚਨੀ ਦੇਵੀ ਸਰਵਹਿੱਤਕਾਰੀ ਵਿੱਦਿਆ ਮੰਦਰ ਮੌੜ ਮੰਡੀ ਵਿੱਚ Annual sports meet ਕਰਵਾਈ ਗਈ। ਜਿਸ ਵਿਚ ਪੀ੍ ਨਰਸਰੀ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ।
ਖੇਡਾਂ ਦੀ ਸ਼ੁਰੂਆਤ ਪਿ੍ੰਸੀਪਲ ਸਾਹਿਬ ਸਮੇਤ ਸਕੈਂਡਰੀ ਵਿੰਗ ਅਤੇ ਸ਼ਿਸ਼ੂ ਵਾਟਿਕਾ ਦੇ ਅਧਿਆਪਕਾ ਦੁਆਰਾ ਦੀਪ ਜਯੋਤੀ ਨਾਲ ਕੀਤੀ ਗਈ।
ਖੇਡਾਂ ਦੀ ਪੂਰੀ ਵਾਂਗ ਡੋਰ ਡੀ.ਪੀ.ਈ ਗੁਰਕ੍ਰਿਪਾਲ ਸਿੰਘ ਅਤੇ ਸਕੂਲ ਦੇ ਪੂਰੇ ਸਟਾਫ ਨੇ ਬੜੀ ਜ਼ਿੰਮੇਵਾਰੀ ਨਾਲ ਨਿਭਾਈ। ਇਸ ਮੌਕੇ ਬੱਚਿਆਂ ਨੂੰ Race, Back race, Sack race, Three leg race , frog race, Lemon-spoon race, Bucket ball, tug of war, Slow cycling, Fast cycling, Shotput games ਕਰਵਾਈਆ ਗਈਆ। ਜਿਸ ਵਿੱਚ ਸਾਰੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ |
ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਪ੍ਰਿੰਸੀਪਲ ਸਰ, ਸਟਾਫ਼ ਅਤੇ ਪ੍ਰਬੰਧ ਸੰਮਤੀ ਦੇ ਮੈਂਬਰ ਦੁਆਰਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਪਿ੍ੰਸੀਪਲ ਸਾਹਿਬ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਸੰਜੀਵ ਕੁਮਾਰ ਜੀ ਅਤੇ ਹੋਰ ਮੈਂਬਰਾਂ ਨੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਪ੍ਰਬੰਧ ਸੰਮਤੀ ਦੇ ਮੈਂਬਰ ਚੰਦਰ ਮੋਹਨ ਜੀ, ਮਨੋਜ ਜੀ, ਹਰੀਸ਼ ਜੀ, ਰਾਮ ਜੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਇਸ ਮੌਕੇ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਖੇਡਾਂ ਦੇ ਦੌਰਾਨ ਬੱਚੇ ਬਹੁਤ ਹੀ ਖੁਸ਼ ਅਤੇ ਉਤਸ਼ਾਹਿਤ ਸਨ।
