*ਦਯਾਨੰਦ ਪਬਲਿਕ ਸਕੂਲ, ਪਾਂਡੂਸਰ, ਨਾਭਾ*
*ਵਿਦਾਇਗੀ ਸਮਾਰੋਹ*
ਅੱਜ ਮਿਤੀ 13 ਸਤੰਬਰ, 2022 ਨੂੰ ਦਯਾਨੰਦ ਪਬਲਿਕ ਸਕੂਲ, ਪਾਂਡੂਸਰ, ਨਾਭਾ ਵਿੱਚ ਵਿਦਾਇਗੀ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸਕੂਲ ਦੇ ਤਿੰਨ ਸਤੰਭ ਸ਼੍ਰੀਮਤੀ ਮੰਜੂ ਕਪੂਰ ਜੀ(ਡਾਇਰੈਕਟਰ ਅਕੈਡਮਿਕ) ਸ੍ਰੀਮਤੀ ਅੰਜੂ ਖੋਸਲਾ ਜੀ (ਕੋ-ਆਰਡੀਨੇਟਰ)ਅਤੇ ਸ਼੍ਰੀਮਤੀ ਓਮਲਤਾ ਵਿਸ਼ਨੋਈ(ਹਿੰਦੀ ਅਧਿਆਪਿਕਾ) ਜੀ ਦੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ Iਵਰਨਣ ਯੋਗ ਹੈ ਕਿ ਇਹਨਾਂ ਨੇ ਸਕੂਲ ਨੂੰ ਇਸ ਦੀਆਂ ਉਚਾਈਆਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ Iਲਗਭਗ 30 ਸਾਲਾਂ ਤੋਂ ਇਹ ਸਕੂਲ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਹਨਾਂ ਨੂੰ ਅੱਜ ਬੜੇ ਹੀ ਭਰੇ ਮਨ ਨਾਲ ਨਿੱਘੀ ਵਿਦਾਇਗੀ ਦਿੱਤੀ ਗਈ । ਸੰਸਥਾ ਉਹਨਾਂ ਦੀਆਂ ਦਿੱਤੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗੀ।ਸਕੂਲ ਵਿੱਚ ਹੋਏ ਵਿਦਾਇਗੀ ਅਤੇ ਸਨਮਾਨ ਸਮਾਰੋਹ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੁਭਾਸ਼ ਚੰਦ ਭਾਰਦਵਾਜ ਜੀ ਵੱਲੋਂ ਸ਼੍ਰੀਮਤੀ ਮੰਜੂ ਕਪੂਰ ਜੀ, ਸ਼੍ਰੀਮਤੀ ਅੰਜੂ ਖੋਸਲਾ ਜੀ ਅਤੇ ਸ਼੍ਰੀਮਤੀ ਓਮਲਤਾ ਵਿਸ਼ਨੋਈ ਜੀ ਨੂੰ ਸਨਮਾਨਿਤ ਕਰਦਿਆਂ ਉਹਨਾਂ ਨੂੰ ਭਵਿੱਖੀ ਜੀਵਨ ਲਈ ਸ਼ੁਭ ਇੱਛਾਵਾਂ ਭੇਂਟ ਕੀਤੀਆਂ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਸਕੂਲ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗਾ Iਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਇੰਦਰਰਾਜ ਨਈਅਰ ਜੀ ਮੈਨੇਜਰ ਸ਼੍ਰੀ ਸਤੀਸ਼ ਮੁਖੇਜ਼ਾ ਜੀ ,ਸੀਨੀਅਰ ਉੱਪ-ਪ੍ਰਧਾਨ ਸ਼੍ਰੀ ਸੰਜੀਵ ਸਿੰਗਲਾ ਜੀ ਅਤੇ ਸ਼੍ਰੀਮਤੀ ਦਿਵਿਆ ਜੈਨ ਜੀ ਵੱਲੋਂ ਵਿਸ਼ੇਸ਼ ਸ਼ਿਰਕਤ ਕੀਤੀ ਗਈ ਅਤੇ ਇਹਨਾਂ ਨੂੰ ਸੁਖੀ ਜੀਵਨ ਲਈ ਸ਼ੁਭ ਇੱਛਾਵਾਂ ਦਿੱਤੀਆਂ ਗਈਆਂ ।

Facebook Link : Click Here

Share it :

Leave a Comment