💐💐 ਖੇਤਰੀ ਅਤੇ ਪ੍ਰਾਂਤ ਅਧਿਕਾਰੀਆਂ ਦਾ ਪਰਵਾਸ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ਵਿੱਚ ਸੰਪੰਨ ਹੋਇਆ । 💐💐
10 ਅਕਤੂਬਰ ਜ਼ੀਰਾ : ਉੱਤਰ ਖੇਤਰ ਦੇ ਮਾਨਯੋਗ ਸੰਗਠਨ ਮੰਤਰੀ ਸ਼੍ਰੀ ਵਿਜੈ ਨੱਡਾ ਜੀ ਅਤੇ ਪੰਜਾਬ ਪ੍ਰਾਂਤ ਦੇ ਮਾਨਯੋਗ ਸੰਗਠਨ ਮੰਤਰੀ ਸ਼੍ਰੀ ਰਜਿੰਦਰ ਕੁਮਾਰ ਜੀ ਲੁਧਿਆਣਾ ਵਿਭਾਗ ਦੇ ਵਿੱਦਿਆ ਮੰਦਰ ‘ ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ ਜ਼ੀਰਾ ’ ਵਿਖੇ ਪਹੁੰਚੇ । ਪ੍ਰਿੰਸੀਪਲਾਂ ਨਾਲ ਮੀਟਿੰਗ ਤੋਂ ਬਾਅਦ ਸਕੂਲਾਂ ਦੀ ਪ੍ਰਬੰਧ ਸਮਿਤੀਆਂ ਨਾਲ ਮੀਟਿੰਗ ਕੀਤੀ ਗਈ । ਜਿਸ ਵਿੱਚ ਵਿਭਾਗ ਸਚਿਵ ਸ਼੍ਰੀ ਦੀਪਕ ਗੋਇਲ ਜੀ , ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਬਾਲਾ ਜੀ(ਗੁੱਗਾ ਮੰਦਰ), ਪ੍ਰਿੰਸੀਪਲ ਸ. ਗੁਰਬਰਿੰਦਰ ਸਿੰਘ ਜੀ (ਬੱਸ ਸਟੈਂਡ) ਪ੍ਰਬੰਧ ਸਮਿਤੀ ਜ਼ੀਰਾ ਅਤੇ ਪ੍ਰਬੰਧ ਸਮਿਤੀ ਮੱਖੂ ਦੇ ਮੈਂਬਰ ਮੌਜੂਦ ਰਹੇ । ਮੀਟਿੰਗ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਕੀਤੀ ਗਈ ।
ਮਾਨਯੋਗ ਖੇਤਰ ਸੰਗਠਨ ਮੰਤਰੀ ਸ਼੍ਰੀ ਵਿਜੇ ਨੱਡਾ ਜੀ ਵੱਲੋਂ ਮੈਨੇਜਮੈਂਟ ਨੂੰ ਸਕੂਲ ਨੂੰ ਹੋਰ ਬੇਹਤਰ ਬਣਾਉਣ ਲਈ ਲਗਾਤਾਰ ਯਤਨ ਕਰਦੇ ਰਹਿਣ ਲਈ ਕਿਹਾ ਗਿਆ । ਬੱਚਿਆਂ ਨੂੰ ਭਗਵਾਨ ਦਾ ਰੂਪ ਮੰਨਦੇ ਹੋਏ ਉਨ੍ਹਾਂ ਪ੍ਰਤੀ ਸ਼ਰਧਾ ਭਾਵਨਾ ਨਾਲ ਆਪਣੀ ਜਿੰਮੇਵਾਰੀ ਨਿਭਾਉਣ ਲਈ ਕਿਹਾ । ਮੀਟਿੰਗ ਦੀ ਸਮਾਪਤੀ ਸੁਖਨਾ ਮੰਤਰ ਨਾਲ ਕੀਤੀ ਗਈ ।

Facebook Link : Click Here

Share it :

Leave a Comment